Friday, February 15, 2019

ਡੌਂਕੀ ਲਾਉਣ ਵਾਲਿਆਂ ਦੇ ਹਾਲਾਤਾਂ ਬਾਰੇ ਬਿਆਨ

ਮਾਈ ਡੀਅਰ ਬ੍ਰਦਰ,
ਸਤਿ ਸ੍ਰੀ ਅਕਾਲ ,
ਮੈਂ ਇਥੇ ਰਾਜੀ ਖ਼ੁੱਸ਼ੀ ਹਾਂ ਤੇ ਆਸ ਕਰਦਾ ਹਾਂ ਕਿ ਉਸ  ਸਤਿਗੁਰੂ ਦੀ ਕਿਰਪਾ ਨਾਲ ਠੀਕ-ਠਾੱਕ ਹੋਵੋਗੇ । ਮੈਂ ਤਾਂ ਰੱਬ ਕੋਲੋਂ ਹਰ ਵਕਤ ਆਪ ਸਭ ਦੀ ਖ਼ੁਸ਼ੀ ਮੰਗਦਾ ਹਾਂ । ਅੱਗੇ ਸਮਾਚਾਰ ਇਹ ਹੈ ਕਿ ਮੈਂ ਅੱਜੇ ਜੇੱਲ ਵਿਚ ਹੀ ਹਾਂ ,ਬੇ-ਸਹਾਰਾ ਨੇਰਾ ਇੱਥੇ ਕੋਈ ਨਹੀ ਹੈ। ਜਿਹੜਾ ਸੀ ਉਹ ਵੀ ਸਾਥ ਛੱਡ ਗਿਆ। ਕਿਸੇ ਨੇ ਮੇਰੀ ਖੱਬਰ ਤੱਕ ਨਹੀ ਲਈ। ਕਿ ਮਾਸੀ ਦੇ ਪੁੱਤ ਇਦਾਂ ਦੇ ਹੁੰਦੇ ਨੇ? ਉਸ ਦਾ ਤਾਂ ਇਹ ਹਾਲ ਹੈ ਕਿ ਕਹਿਣਾ ਮੌੜਨਾ ਨਹੀ ਡੱਕਾ ਤੌੜਨਾ ਨਹੀ । ਮੈਂ ਉਸ ਦੀਆਂ ਬੜੀਆਂ ਮਿਨੰਤਾਂ ਕੀਤੀਆਂ ਕਿ ਮੈਨੂੰ ਕੋਈ ਕਪੜਾ ਦੇ ਜਾਹ, ਬਹੁਤ ਠੰਡ ਹੈ । ਮੈਨੂੰ ਕੋਈ ਕਪੜਾ ਨਹੀ ਦੇ ਕੇ ਗਿਆ , ਤੇ ਨਾ ਹੀ ਕੋਈ ਪੈਸਾ ਦੇ ਕੇ ਗਿਆ । ਇਕ ਵਾਰ ਮੈਂ ਉਸ ਨੂੰ ਫੋਨ ਕੀਤਾ ਤਾਂ ਮੈਨੂੰ ਕਹਿੰਦਾ ਮੈਂ ਉਸ ਜੇੱਲ ਵਿਚ ਰਿਹਾ ਹਾਂ ਤੇ ਮੈਨੂੰ ਜੇੱਲਾਂ ਦੇ ਨਾਂ ਦੱਸਣ ਲੱਗ ਗਿਆ । ਮੇਰੇ ਕੋਲ ਇੱਨੇ ਪੈਸੈ ਨਹੀ ਸਨ ਕਿ ਮੇਂ ਉਸ ਨੂੰ ਵਾਰ-ਵਾਰ ਫੋਨ ਕਰਾਂ। ਇਕ ਵਾਰ ਮੈਂ ਉਸ ਨੂੰ ਆਉਣ ਨੂੰ ਕਿਹਾ ਕਿ ਮੇਨੂੰ ਪੈਸੈ ਦੇ ਜਾਹ , ਜੇ ਤੂੰ ਆਪ ਨਹੀ ਆ ਸਕਦਾ ਤਾਂ ਮੈਨੂੰ ਬੈਂਕ ਰਾਹੀ ਭੇੱਜ ਦੇ । ਉਹ ਕਹਿੰਦਾ ਠੀਕ  ਹੈ ਮੈਂ ਕਲ ਨੂੰ ਭੇੱਜ ਦਿੰਦਾ ਹਾਂ । ਪਰ ਨਹੀਂ ਭੇਜੇ, ਦੂਜੇ ਦਿਨ ਮੈਂ ਕਿਸੇ ਕੋਲੋ ਭੇਜਾਂਗਾ। ਦੋ ਦਿਨ ਬਾਦ ਜੱਦ ਮੈਂ ਉਸ ਨੂੰ ਫੋਨ ਕੀਤਾ ਤਾਂ ਮੇਰੇ ਨਾਲ ਗਲਾਂ ਕਰਦਾ ਰਿਹਾ ਤੇ ਮੈਂਨੂੰ ਕਹਿੰਦਾ ਉਹ ਤਾਂ ਹੈ ਨਹੀਂ ਗਾ । ਮੈਂ ਉਸ ਦਾ ਦੋਸਤ ਸੁੱਖਾ ਬੋਲਦਾ ਹਾਂ ਮੈਨੂਂ ਸੁਨੇਹਾ ਦੇ ਦਿਉ ਮੈਂ ਉਸ ਨੂੰ ਦੱਸ ਦਿਆਂਗਾਂ । ਮੈਂ ਉਸ ਨੂੰ ਕਿਹਾ ਤੂੰ ਹੀ ਤਾਂ ਬੋਲ ਰਿਹਾ ਹੈ, ਤਾਂ ਕਹਿੰਦਾ ਨਹੀ ਮੈ ਤਾਂ ਉਸ ਦਾ ਦੋਸਤ ਬੋਲ ਰਿਹਾ ਹਾਂ।ਮੈਂ ਉਸ ਦੀਆਂ ਬੜੀਆਂ ਮਿਨੰਤਾਂ ਕੀਤੀਆਂ ਪਰ ਉਸ ਨੇ ਮੇਰੀ ਇਕ ਨਹੀ ਸੁਣੀ। ਤਿੰਨ ਵਾਰ-ਵਾਰ ਉਸ ਨੂੰ ਕੱਟ-ਕੱਟ ਕੇ ਫੋਨ ਕੀਤਾ ਕਿ ਸਾਇਦ ਉਸ ਦੇ ਦਿਲ ਵਿਚ ਰਹਿਮ ਆ ਜਾਵੇ, ਪਰ ਨਹੀ। ਮੈਂ ਤਾਂ ਸਿਰਫ ਉਸ ਨੂੰ ਫੋਨ ਹੀ ਕਰ ਸਕਦਾ ਸੀ। ਮੈਂ ਹੋਰ ਕਰ ਵੀ ਕੀ ਸਕਦਾ ਸੀ। ਅੱਜ ਇਸ ਗੱਲ ਨੂੰ 15 ਦਿਨ ਹੋ ਗਏ ਨੇ। ਨਾ ਉਹ ਆਪ ਆਇਆ ਤੇ ਮਾ ਉਸ ਨੇ ਪੈਸੇ ਭੇਜੇ। ਮੈ ਇਥੇ ਇਕ ਕਮਰੇ ਵਿਚ ਬੰਦ ਹਾਂ। ਨਾ ਤਾਂ ਇਥੇ ਦਿਨ ਚੜੇ ਦਾ ਪਤਾ ਲਗੇ ਤੇ ਨਾ ਹੀ ਰਾਤ ਪੈਂਦੀ ਦਾ ਪਤਾ ਲੱਗੇ। ਇਕ ਵਾਰ ਰੋਟੀ ਦਿੰਦੇ ਹਨ ਉਹ ਵੀ ਨਾ ਹੋਇਆ ਵਰਗੀ। ਜਿਦਾਂ ਦੀ ਮਿਲਦੀ ਹੈ ਖਾ ਕੇ ਟਾਇਮ ਪਾਸ ਕਰ ਲਈਦਾ ਹੈ। ਇਸ ਆਸ ਤੇ ਕੀ ਸਾਨੂੰ ਇਹਨਾਂ ਨੇ ਛੱਡ ਹੀ ਦੇਣਾ ਹੈ, ਕਿਉਂਕਿ ਜਿਨਾਂ ਨੂੰ ਵਾਪਸ ਭੇਜਿਆ ਉਹਨਾਂ ਨੂੰ 2 ਮਹੀਨੇ ਵਿਚ ਭੇੱਜ ਦਿਤਾ ਸੀ। ਸਾਨੂੰ ਤਾ ਇਖੇ ਰਹਿ ਜਾਣ ਦੀ ਤਾਂ ਹੀ ਆਸ ਹੈ ਜਦੋਂ ਸਾਨੂੰ ਇਥੇ 6 ਮਹੀਨੇ ਹੋ ਜਾਣ। ਅਸੀ ਇਥੇ ਰਹਿਣ ਲਈ ਹੀ ਅਜੇ ਦੁੱਖ ਸਹਿ ਰਹੇ ਹਾਂ। ਪਰ ਫੇਰ ਵੀ ਸਾਨੂੰ ਇਸ ਕੁੱਤੀ ਕੌਮ ਤੇ ਯਕੀਨ ਨਹੀ,ਸਾਨੂੰ ਇਹ ਡਿਪੋਰਟ ਵੀ ਕਰ ਸਕਦੇ ਹਨ। ਮੋਰੀ ਤਾਂ ਕਿਸਮਤ ਹੀ ਕਾਲੀ ਨਿਕਲੀ ਕਿ ਇਨੇ ਦੁੱਖ ਦੇਖ ਚੁੱਕਾ ਹਾਂ ਪਰ ਕਮਾਇਆ ਇਕ ਪੈਸਾ ਵੀ ਨਹੀ। ਮੈਂ ਤਾਂ ਜਿਧਰ ਹੀ ਪੈਰ ਧਰੇ, ਦੁੱਖ ਹੀ ਪੱਲੇ ਪਏ।ਡੇਢ ਸਾਲ ਹੋ ਗਿਆ ਹੈ, ਹੁਣ ਤੱਕ ਕੈਦ ਹੀ ਕੱਟੀ ਹੈ ਏਜੰਟਾਂ ਦੇ ਕੋਲ ਰਹਿ ਕੇ। ਰਹਿੰਦੀ ਖੁੰਹਦੀ ਕਸਰ ਇਸ ਹਵਾਲਾਤ ਨੇ ਪੂਰੀ ਕਰ ਦਿੱਤੀ। ਨਾ ਹੀ ਅੱਗੇ ਤੇ ਨਾ ਹੀ ਪਿੱਛੇ ਦੇ ਰਹੇ। ਇਥੋਂ ਦੇ ਤਾਂ ਹੋਵਾਂਗੇ ਜਦ ਸਾਨੂੰ ਇਥੇ ਛੱਡਣਗੇ। ਸਾਡੇ ਕੋਲ ਪਾਸਪੋਰਟ ਨਹੀ ਹੈ ਤਾਂ ਅੰਬੈਸੀ ਸਲੀਪ ਨਹੀ ਦਿੰਦੀ। ਅੰਬੈਸੀ ਨੂੰ ਫੋਨ ਕੀਤਾ ਸੀ ਸਲਿਪ ਵਾਸਤੇ ਇਹ ਸਾਨੂੰ ਉਥੇ ਲੈ ਕੇ ਜਾਣਗੇ ਤਾਂ ਅੰਬੈਸੀ ਸਲਿਪ ਦੇਵੇਗੀ। ਫੇਰ ਅੰਬੇਸਡਰ ਨੂੰ ਸਾਰੇ ਰਲ ਕੇ ਕਹਾਂਗੇ ਕਿ ਜੇ ਸਾਨੂੰ ਵਾਪਸ ਹੀ ਭੇਜਣਾ ਸੀ ਤਾਂ ਸਾਨੂੰ ਵੀ ਉਹਨਾਂ ਨਾਲ ਹੀ ਭੇਜ ਦਿੰਦੇ ਜਿਹੜੇ ਦੋ ਮਹੀਨੇ ਦੇ ਵਿਚ-ਵਿਚ ਕੀਤੇ ਸੀ। ਅੰਬੇਸਡਰ ਨੇ ਸਾਨੂੰ ਫੋਨ ਤੇ ਇੰਨੀ ਗੱਲ ਕਹੀ ਸੀ ਕੀ ਅਸੀ ਤਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਦੋ ਦਿਨ ਦੀ ਮੋਹਲਤ ਦਿੱਤੀ ਜਾਵੇ। ਬਾਕੀ ਇਹਨਾ ਦੀ ਮਰਜ਼ੀ ਹੈ, ਜੋ ਕੁਝ ਵੀ ਕਰਨਾ ਹੈ। ਹੁਣ ਇਸ ਵਿਚ ਅਸੀ ਤਾਂ ਕੁਝ ਵੀ ਨਹੀ ਕਰ ਸਕਦੇ। ਸਾਨੂੰ ਰੱਬ ਨੇ ਫਸਾਇਆ ਵੀ ਇਸ ਤਰਾਂ ਹੈ ਜਿਧਰ ਤੋਂ ਕਿਸੇ ਪਾਸੇ ਭੱਜ ਵੀ ਨਹੀ ਸਕਦੇ। ਪਰ ਮਜਬੂਰੀ  ਨੂੰ ਇਹ ਵੀ ਕਰਨਾ ਪੈਣਾ ਆਂ ਕਿਉਂਕਿ ਪਿੱਛੇ ਜਾ ਕੇ ਵੀ ਨਹੀ ਸਰਦਾ। ਬਾਕੀ ਕਿਸਮਤ ਦੀ ਗੱਲ ਆ ਜੇ ਕਿਸਮਤ ਵਿਚ ਪੈਸਾ ਲਿਖਿਆ ਹੈ ਤਾਂ ਜ਼ਰੂਰ ਮਿਲੇਗਾ। ਜੇ ਨਹੀ ਤਾਂ ....ਨਹੀ। ਮੈਂ ਤਾਂ ਚੰਗੇ ਲਈ ਕੀਤਾ ਸੀ ਪਰ ਇਹ ਨਹੀ ਪਤਾ ਸਾ ਕਿ ਇੱਨੇ ਦੁੱਖ ਭੋਗਣੇ ਪੈਣਗੇ। ਇਸ ਦੀ ਸਾਰੀ ਜ਼ਿੰਮੇਵਾਰੀ ਹੁਸਿਆਰਪੁਰ ਦੀ ਸਾਂਤੀ ਦੇਵੀ ਹੈ। ਜਿਸ ਨੇ ਮੈਨੂੰ ਫਸਾ ਦਿੱਤਾ। ਇਸ ਨੂੰ ਇਹ ਨਹੀ ਪਤਾ ਕੀ ਸਿੱਧੀ ਫਲਾਇਟ ਕਿਦਾਂ ਦੀ ਹੁੰਦੀ ਹੈ। ਮਾਸਕੋ ਆਉਣ ਤੋਂ ਬਾਅਦ ਇਨ੍ਹਾਂ ਨੇ ਸਾਡੇ ਤੋਂ 900 ਡਾਲਰ ਲੈ ਲਏ। ਮਹਿੰਦਰ ਨੇ ਫੋਨ ਕੀਤਾ ਤਾਂ ਅਸੀ ਸਾਰਿਆਂ ਨੇ ਪੈਸੇ ਦੇ ਦਿੱਤੇ। 22 ਦਿਨਾਂ ਤੋਂ ਬਾਅਦ  ਉਥੋਂ ਬੱਸ ਵਿਚ ਪੰਦਰਾਂ ਜਣੇ ਯੁਕਰੇਨ ਦੇ ਸਹਿਰ ਉਦੇਸਾ ਆ ਗਏ।ਇਥੇ ਸਾਨੂੰ ਲੱਕੀ ਨਾਂ ਦੇ ਬੰਦੇ ਕੋਲ ਛੱਡ ਦਿੱਤਾ ਉਹ ਕਹਿੰਦਾ ਕੀ ਸਾਨੂੰ ਇਥੋਂ ਕੱਲ ਨੂੰ ਜਾਣਾ ਹੈ, ਉਥੇ ਅਸੀਂ 14 ਅਕਤੂਬਰ ਨੂੰ ਪਹੁੰਚ ਗਏ ਸੀ। ਉੱਥੇ ਸਾਨੂੰ 1 ਮਹੀਨਾ ਰੱਖਿਆ। ਉਸ ਤੋਂ ਬਾਦ ਛੇੱ ਬੰਦੇ ਭੇੱਜ ਦਿੱਤੇ। ਬਾਕੀ ਸਾਰੇ ਬੰਦੇ ਉਥੇ ਰਹਿ ਗਏ। ਟਿੰਕੂ ਮੇਰੇ ਕੋਲੋਂ ਚਲਾ ਗਿਆ ਸੀ। ਉਸ ਤੋਂ ਬਾਦ ਅਸੀ ਮਹਿੰਦਰ ਦੇ ਬੰਦੇ ਰਹਿ ਗਏ ਸੀ। ਅਸੀ 5 ਬੰਦੇ ਸੀ, 2 ਚੱਲੇ ਗਏ। ਉਸ ਤੋਂ ਬਾਦ ਸਾਨੂੰ ਅਬੂਦਾਦਾ ਨਾਂ ਦੇ ਏਜੰਟ ਕੋਲ ਛੱਡ ਦਿੱਤਾ ਸੀ ਉਸ ਨੇਸਾਨੂੰ ਕਿਹਾ ਕਿ ਦੋ ਦਿਨ ਬਾਦ ਤੁਸੀ ਵੀ ਚੱਲੇ ਜਾਉਗੇ। ਅਸੀਂ ਉੱਥੇ 12 ਨਵੰਬਰ ਨੂੰ ਆਏ ਸੀ। ਉਸ ਨੇ ਵੀ ਅੱਜ-ਕੱਲ੍ਹ ਅੱਜ-ਕੱਲ੍ਹ ਕਰਦਿਆਂ ਵੀਹ-ਪੱਚੀ ਦਿਨ ਲਾ ਦਿੱਤੇ ਸਨ। ਉਸ ਨੇ ਸਾਨੂੰ ਬਾਅਦ ਵਿੱਚ ਕਹਿ ਦਿੱਤਾ ਕਿ ਤੁਸੀਂ ਸਾਡੇ ਬੰਦੇ ਨਹੀ । ਤੁਹਾਡੇ ਏਜੰਟ ਨੇ ਬਸੀਰ ਨਾਂ ਦੇ ਬੰਦੇ ਨਾਲ ਗੱਲ ਕੀਤੀ ਹੈ। ਤੁਹਾਨੂੰ ਤਿਨਾਂ ਨੂੰ ਕੱਲ ਉਸ ਕੋਲ ਛੱਡ ਦਿੱਤਾ ਜਾਵੇਗਾ। ਅਸੀ 4 ਦਸੰਬਰ ਨੂੰ ਉਸ ਕੋਲ ਆ ਗਏ।ਇਸ ਵਿਚਾਲੇ ਮਹਿੰਦਰ ਨੇ ਇਕ ਵਾਰ ਫੋਨ ਕੀਤਾ। ਉਹ ਸਾਨੂੰ ਪੁੱਛਣ ਲੱਗਾ ਕਿ ਤੁਸੀਂ ਕਿਹਦੇ ਕੋਲ ਹੋ। ਮੈਂ ਉਸ ਨੂੰ ਕਿਹਾ ਏਜੰਟ ਤੂੰ ਆ ਕਿ ਮੈਂ ਆ? ਸਾਡੇ ਤਿਨਾਂ ਨਾਲ ਉਸ ਨੇ ਦੋ ਕੇ ਮਿੰਟ ਗੱਲ ਕੀਤੀ, ਬਾਦ ਵਿਚ ਕਹਿੰਦਾ ਕਿ ਕੱਲ੍ਹ ਨੂੰ ਫੋਨ ਕਰੂੰਗਾ ਪਰ ਫੋਨ ਨਹੀ ਆਇਆ। ਬਸੀਰ ਨੇ ਕਿਹਾ ਕਿ ਤੁਹਾਡੀ ਪੇਮੈਂਟ ਇਕ ਦੋ-ਦਿਨ ਵਿਚ ਹੋ ਜਾਵੇਗੀ ਤੇ ਤੁਸੀਂ ਚਲੇ ਜਾਵੋਗੇ। ਪੱਚੀ-ਤੀਹ ਦਿਨ ਇਸੇ ਤਰਾਂ ਲੰਘ ਗਏ। ਫੇਰ ਮੈਂ ਮਹਿੰਦਰ ਨੂੰ ਫੋਨ ਲਾਇਆ। ਸਾਂਤੀ ਦੇਵੀ ਨੂੰ ਫੋਨ ਕਾਫੀ ਕੀਤੇ ਤੇ ਘਰ ਨੂੰ ਵੀ ਕੀਤੇ। ਜਿਸ ਤਰਾਂ ਇਹ ਪੇਮੈਂਟ ਦੇ ਲਾਰੇ ਲਾਉਂਦੇ ਰਹੇ, ਬਸੀਰ ਨੇ ਸਾਨੂੰ ਦੱਸ ਦਿੱਤਾ ਸੀ। ਮਹਿੰਦਰ ਨੂੰ ਅਸੀਂ ਫੋਨ ਸ਼ਾਮ ਨੂੰ ਕਰਦੇ ਸੀ ਕਿਉਂਕਿ ਦਿਨੇ ਸਾਨੂੰ ਪੁਲੀਸ ਦੀ ਮੁਸ਼ਕਲ ਸੀ। ਸਾਡੇ ਪੈਸੇ ਫੋਨਾਂ ਤੇ ਬਹੁਤ ਖਰਾਬ ਹੋਏ ਸੀ, ਕਦੇ ਕਹਿੰਦਾ ਤੁਸੀਂ ਵਾਪਸ ਚੱਲੇ ਜਾਉ ਜੋ ਕਿ ਹੁਣ ਬਹੁਤ ਮੁਸ਼ਕਲ ਸੀ। ਇਕ ਵਾਰੀ ਹਿੰਮਤ ਕਰ ਕੇ ਟਿਕਟ ਲੈ ਕੇ ਜਾਣ ਦੀ ਤਿਆਰੀ ਕੀਤੀ ਸੀ ਪਰ ਬੱਸ ਮਿੱਸ ਹੋ ਜਾਣ ਕਰਕੇ ਨਹੀ ਜਾ ਸਕੇ। ਉਸ ਤੋਂ ਬਾਦ ਮਹਿੰਦਰ ਨੂੰ ਫੋਨ ਕੀਤਾ। ਉਸ ਨੇ ਕਿਹਾ ਕਿ ਮੈਨੂੰ ਜਿੰਨੀ ਪੇਮੈਂਟ ਕਰਵਾਈ ਸੀ, ਉਸ ਪੇਮੈਂਟ ਨਾਲ ਜਿੱਥੇ ਮੈਂ ਪਹੁਚਾਉਣਾ ਸੀ, ਪਹੁੰਚਾ ਦਿੱਤਾ। ਸਾਡੇ ਕੋਲ ਪੈਸੇ ਵੀ ਖ਼ਤਮ ਹੋਣ ਵਾਲੇ ਸਨ। ਉਸ ਤੋਂ ਬਾਦ ਏਜੰਟ ਬਸੀਰ ਨੇ ਸਾਡਾ ਫੋਨ ਵੀ ਕਰਵਾਇਆ ਤੇ ਇਸ ਨੇ ਜਵਾਬ ਦੇ ਦਿੱਤਾ ਸੀ। ਬਸੀਰ ਨੇ ਸਾਨੂੰ ਕਿਹਾ ਕਿ ਹੁਣ ਤੁਸੀਂ ਦੱਸੋ ਕਿ, ਕੀ ਕਰਨਾ ਹੈ? ਮੈਂ ਤੁਹਾਨੂੰ ਕਿੰਨੀ ਦੇਰ ਖੁਆਂਵਾਂ? ਦਿਨ ਦੇ ਪੰਜ ਡਾਲਰ ਲੈਂਦਾ ਸੀ ਤੇ ਕਹਿੰਦਾ ਢਾਈ ਮਹੀਨੇ ਦੇ ਪੈਸੇ ਦੇ ਦਿਉ ਤੇ ਜਿੱਥੇ ਮਰਜੀ ਜਾਉ। ਜਿਸ ਬੰਦੇ ਕੋਲ ਅਸੀ ਜਾਣਾ ਸੀ ਉਸ ਨਾਲ ਬਸੀਰ ਨੇ ਗੱਲ ਕਰ ਲਈ ਸੀ ਤੇ ਕਿਹਾ ਤੂੰ ਮੈਂਨੂੰ ਪੈਸੇ ਭੇੱਜ ਮੈਂ ਇਨ੍ਹਾਂ ਨੂੰ ਬੱਸ ਵਿਚ ਭੇੱਜ ਦਿੰਦਾ ਹਾਂ। ਉਸ ਨੇ ਇਸ ਨੂੰ ਪੈਸੇ ਨਹੀ ਭੇਜੇ। ਇਹਨੇ ਸੋਚਿਆ ਕਿ ਅਸੀਂ ਕਿਤੇ ਭੱਜ ਨਾ ਜਾਇਏ। ਫੇਰ ਇਸ ਆਪਣੇ ਬੰਦਿਆਂ ਕੋਲ ਦੂਜੀ ਥਾਂ ਤੇ ਛੱਡ ਦਿੱਤਾ ਜਿੱਥੇ ਕਿ ਉਹ ਬਾਹਰ ਜਿੰਦਾ ਲਾ ਕੇ ਜਾਂਦਾ ਸੀ, ਉਥੇ ਉਹ ਉਹਨਾ ਨੂੰ ਭੇੱਜਦਾ ਸੀ ਜਿਨ੍ਹਾਂ ਦੀ ਪੇਮੈਂਟ ਨਹੀ ਹੁੰਦੀ ਸੀ। ਉਥੇ ਵੀ ਬੜੇ ਦੁੱਖ ਦੇਖੇ। ਕਦੇ ਰੋਟੀ ਮਿਲਦੀ ਸੀ ਤੇ ਕਦੇ ਨਹੀ ਮਿਲਦੀ ਸੀ। ਜਦੋਂ ਖਾਣ-ਪੀਣ ਨੂੰ ਕੁਝ ਨਾਂ ਹੋਣਾਂ ਤਾਂ ਮਟਰਾਂ ਦੀ ਦਾਲ ਨੂੰ ਭੁੰਨ ਕੇ ਉਸ ਨੂੰ ਲੂਣ ਵਾਲੀ ਚਾਹ ਨਾਲ ਖਾਣਾ। ਖੰਡ ਦੀ ਥਾਂ ਲੂਣ ਵਾਲੀ ਚਾਹ ਪੀ ਕੇ ਗੁਜਾਰਾ ਕਰਨਾ। ਫੇਰ ਲੂਣ ਵੀ ਖ਼ਤਮ ਹੋ ਜਾਣਾ। ਫੇਰ ਪਾਣੀ ਪੀ ਕੇ ਗ਼ੁਜਾਰਾ ਕਰਨਾ। ਸੜਕ ਵਾਲੀ ਸਾਈਡ ਇਕ ਤਾਕੀ ਵਿਚੀਂ ਬਾਹਕ ਜਾਂਦੇ ਲੋਕਾਂ ਨੂੰ ਪੈਸੇ ਦੇਣੇ ਕਿ ਸਾਨੂੰ ਆਟਾ ਚਾਹੀਦਾ ਹੈ। ਉਨ੍ਹਾਂ ਪੈਸੇ ਲੈ ਕੇ ਮੁੜ ਜਾਣਾ ਤੇ ਵਾਪਸ ਨਾ ਆਉਂਣਾ।
ਉਸ ਤੋਂ ਬਾਅਦ ਉਸ ਨੇ ਸਾਨੂੰ ਕਿਹਾ ਕਿ ਜੇ ਤੁਸੀਂ ਪਿੱਛੇ ਜਾਣਾ ਤਾਂ ਹਜ਼ਾਰ ਡਾਲਰ ਦੇ ਦਿਉ, ਤੇ ਜੇ ਅਗੇ ਜਾਣਾ ਹੈ ਤਾਂ ਪੰਦਰਾਂ ਸੋ ਡਾੱਲਰ , ਜੋ ਮੈਂ ਇੰਗਲੈਂਡ ਤੋਂ ਨਾਨੀ ਕੋਲੋਂ ਮੰਗਵਾਇਆ। ਸੰਨ ਨੜਿਨਵੇਂ ਦੀ ਸੱਤ ਮਈ ਨੂੰ ਇਕ ਟਰਾਲਾ ਆਇਆ, ਉਸ ਵਿਚ ਰੋਮਾਨੀਆ ਨੂੰ ਆਏ ਸੀ। ਉਸ ਤੋਂ ਬਾਦ ਨੋਂ ਘੰਟੇ ਪੈਦਲ ਤੁਰ ਕੇ ਬਾਡਰ ਪਾਰ ਕੀਤਾ। ਫੇਰ ਉਸ ਤੋਂ ਬਾਅਦ ਫਿਰ ਟਰਾਲੇ ਵਿਚ ਬੈਠ ਕੈ ਰੋਮਾਨੀਆ ਨੂੰ ਆਏ ਸੀ। ਜਿੱਥੇ ਆ ਕੇ ਫਿਰ ਪੇਮੈਂਟ ਕਰਾਉਣੀ ਸੀ। ਉਥੇ ਡੇਢ ਮਹੀਨੇ ਅਸੀਂ ਉਸ ਜਗ੍ਹਾਂ ਤੋਂ ਦੂਰ ਹੰਗਰੀ ਦੇ ਬਾਰਡਰ ਇਕ ਪਿੰਡ ਦੇ ਇਕ ਕਮਰੇ ਵਿਚ 27ਦਿਨ ਕੱਟੇ, ਜਿਥੇ 10 ਬੰਗਾਲੀ ਵੀ ਸਨ। ਉਨ੍ਹਾਂ ਦੇ ਰੱਜ ਕੇ ਜੂੰਆਂ ਪਈਆਂ ਸਨ। ਉਥੇ ਵੀ ਦਿਨ ਬਹੁਤ ਤੰਗੀ ਨਾਲ ਕੱਟੇ। ਉਸ ਨੇ ਅੱਜ-ਕੱਲ ਕਰਦੇ ਕਰਦੇ ਸਤਾਈ ਦਿਨ ਕੱਢ ਦਿੱਤੇ। ਉਸ ਤੋਂ ਬਾਅਦ ਸਾਨੂੰ ਨੇ ਵਾਪਸ ਸੱਦ ਲਿਆ। ਉਸ ਤੋਂ ਬਾਅਦ 10 ਦਿਨਾਂ ਬਾਅਦ ਸਾਨੂੰ ਬੁਲਗਾਰੀਆ ਭੇੱਜ ਦਿੱਤਾ ਸੀ। ਸਾਨੂੰ ਕਹਿੰਦਾ ਕਿ ਤੁਹਾਨੂੰ ਗਰੀਸ ਤੋਂ ਇਚਲੀ ਭੇੱਜ ਦਿਆਂਗਾ, ਮੈਂਨੂੰ 700 ਡਾਲਰ ਹੋਰ ਦੇ ਦਿਉ। ਜਦਕਿ ਉਸ ਨਾਲ 2500 ਡਾਲਰ ਦੀ ਇਟਲੀ ਗੱਲ ਹੋਈ ਸੀ। ਬਾਅਦ ਵਿਚ ਕਹਿੰਦਾ ਕਿ ਮੈਂ ਤੁਹਾਨੂੰ 500 ਡਾਲਰ ਵਾਪਸ ਕਰ ਦਿਆਂਗਾ, ਜੇ ਤੁਸੀ ਗਰੀਸ ਰਹਿਣਾ ਹੋਇਆ ਤਾਂ ਪਰ ਪੈਸੇ ਗਰੀਸ ਪਹੁੰਚ ਕੇ ਦਿਆਂਗਾ।
ਉਸ ਨੇ ਪੈਸੇ ਦੇਣ ਤੋਂ ਨਾਂ ਕਰ ਦਿੱਤੀ। ਫੇਰ ਬੁਲਗਾਰੀਆ ਕੰਟਰੀ ਦੇ ਸੋਫੀਆ ਸਹਿਰ ਤੋਂ ਦੋ ਮਹੀਨੇ ਬਾਅਦ ਤੋਂ ਬਾਅਦ ਇਕ ਕਾਰ ਵਿਚ ਸ਼ਾਮ ਨੂੰ 7 ਵਜੇ ਤੋਂ 11 ਵਜੇ ਤੱਕ ਸਫ਼ਰ ਕਰਨ ਤੋਂ ਬਾਅਦ ਸਾਰੀ ਰਾਤ ਤੁਰ ਕੇ ਸਵੇਰੇ 6 ਵਜੇ ਤੱਕ ਇਕ ਘੱਰ ਵਿਚ ਲੈ ਗਿਆ ਜਿਹੜਾ ਕਿ ਇਕ ਜੰਗਲ ਵਿਚ ਸੀ ਤੇ ਉਸ ਦੇ ਚਾਰੇ ਪਾਸੇ ਪਹਾੜੀਆਂ ਹੀ ਸਨ। ਉਸ ਦੇ ਆਸੇ-ਪਾਸੇ ਕੋਈ ਘੱਰ ਨਹੀ ਸੀ ਉਸ ਘੱਰ ਵਿਚ ਅਸੀਂ ਬਾਰਾਂ ਜਣੇ ਸਾਰਾ ਦਿਨ ਸੁੱਤੇ। ਉਸ ਤੋਂ ਬਾਅਦ ਅਸੀਂ ਚਾਰ ਜਣੇ ਜੰਗਲ ਵਿਚ ਜਾ ਕੇ ਫਲ ਲੈ ਕੇ ਆਏ ਅਤੇ ਅਸੀਂ ਸਾਰਿਆਂ ਨੇ ਫੱਲ ਖਾਧੇ। ਉੇਰ ਸ਼ਾਮ ਨੂੰ ਸੱਤ ਵਜੇ ਪੈਦਲ ਤੁਰ ਪਏ। ਉਸ ਤੋਂ ਬਾਅਦ ਸਾਰੀ ਰਾਤ ਸਫ਼ਰ ਕਰਨ ਤੋਂ ਬਾਅਦ ਸਵੇਰੇ ਤਿੰਨ ਵਜੇ ਉਥੇ ਪਹੁੰਚ ਗਏ ਜਿਥੇ ਸਾਡੇ ਨਾਲ ਦੇ ਦਸ ਬੰਦੇ ਹੋਰ ਆਉਂਦੇ ਸਨ। ਉਹ ਉਥੇ ਤੱਕ ਕਾਰ ਵਿਚ ਆਏ ਸੀ ਤੇ ਅਸੀ ਦੋ ਦਿਨ ਤੁਰਦੇ ਰਹੇ। ਉਸ ਤੋਂ ਬਾਅਦ ਪਾਣੀ ਪੀ ਕੇ ਫੇਰ ਤੁਰ ਪਏ। ਫੇਰ ਪੰਜ-ਛੇ ਵਜੇ ਇਕ ਜੰਗਲ ਵਿਚ ਮਾੜਾ-ਮਾੜਾ ਦਿਨ ਚੜ ਗਿਆ। ਉਸ ਨੇ ਕਿਹਾ ਕਿ ਤੁਸੀਂ ਸਾਰਾ ਦਿਨ ਇਥੇ ਰਹਿਣਾ ਹੈ ਤੇ ਸ਼ਾਮ ਨੂੰ ਇਥੋਂ ਤੁਰਨਾ ਹੈ। ਉਸ ਤੋਂ ਬਾਅਦ ਜਿਹੜੇ ਦੋ ਬੰਦੇ ਸਾਨੂੰ ਲੈ ਕੇ ਆਏ ਸੀ। ਉਹਨਾਂ ਵਿਚੋਂ ਇਕ ਬੰਦਾ ਰੋਟੀ ਲੈਣ ਚਲਾ ਗਿਆਉਹ ਫੇਰ ਸ਼ਾਮ ਨੂੰ ਅੱਠ ਵਜੇ ਆਇਆ, ਡਬਲਰੋਟੀਆਂ ਲੈ ਕੇ। ਉਹ ਸਾਰੇ ਬੰਦਿਆਂ ਨੇ ਅੱਧੀ-ਅੱਧੀ ਖਾਧੀ। ਪਾਣੀ ਪੀਣ ਨੂੰ ਨਹੀ ਮਿਲਿਆ। ਉਸ ਤੋਂ ਬਾਅਦ ਸਾਢੇ-ਕੁ ਨੋਂ ਵਜੇ ਤੁਰ ਪਏ। ਸਾਰੀ ਰਾਤ ਤੁਰਦੇ ਰਹੇ। ਪਹਾੜੀ ਇਲਾਕਾ ਸੀ। ਕੋਈ ਨਹੀ ਪਤਾ ਲੱਗਦਾ ਸੀ। ਨਾ ਕੋਈ ਅੱਗੇ ਨਾ ਹੀ ਪਿੱਛੇ ਨਜ਼ਰ ਆਉਂਦਾ ਸੀ ਚਾਰ ਚੁਫ਼ੇਰੇ ਬੜਾ ਹਨੇਰਾ ਸੀ ਤੇ ਆਲੇ ਦੁਆਲੇ ਬੜੀਆਂ ਡੂੰਘੀਆਂ-ਡੂਘੀਆਂ ਖੱਡਾਂ। ਜੇਕਰ ਕੋਈ ਡਿੱਗਦਾ ਤਾਂ ਡਿੱਗ ਜਾਵੇ। ਕੋਈ ਸਕਾ-ਸੰਬੰਧੀ ਚੁੱਕ ਸਕਦਾ ਤਾਂ ਚੁੱਕ ਲਵੇ ਉਹ ਡੌਂਕਰ ਤਾਂ ਨਹੀ ਚੁੱਕਦੇ। (ਡੌਂਕਰ ਜਿਹੜੇ ਬਾਰਡਰ ਪਾਰ ਕਰਵਾਉਂਦੇ ਹਨ) ਉਸ ਤੋਂ ਬਾਅਦ ਇਕ ਟਰਾਲੇ ਵਿਚ ਬੈਠ ਕੇ ਮਾਰਾਟੋਨੀਆ ਆ ਗਏ। ਉਸ ਤੋਂ ਬਾਅਦ ਉਨ੍ਹਾ ਨੇ ਇਕ ਜੰਗਲ ਵਿਚ ਸਾਡੇ ਕੋਲ ਦੋ ਬੰਦੇ ਛੱਡ ਦਿੱਤੇ। ਅਤੇ ਆਪ ਚਲੇ ਗਏ। ਅਸੀਂ ਸਾਰਾ ਦਿਨ ਜੰਗਲ ਵਿਚ ਹੀ ਕੱਟਿਆ। ਰਾਤ ਨੂੰ ਦੱਸ ਵਜੇ ਤੁਰਨਾ ਸੀ।
ਉਸ ਤੋਂ ਬਾਅਦ ਦੋ ਬੰਦੇ ਆਏ ਜਿਨ੍ਹਾਂ ਨਾਲ ਅਸੀਂ ਆਏ ਸੀ। ਇਕ ਨੇ ਕਿਹਾ ਕਿ ਅੱਜ ਨਹੀ ਜਾਣਾ ਕੱਲ ਨੂੰ ਚੱਲਣਾ ਏ। ਸਾਨੂੰ ਸਾਰਿਆਂ ਨੂੰ ਇਹ ਫਿਰ ਘਰ ਵਿਚ ਲੈ ਗਿਆ। ਉਥੇ ਜਾ ਕੇ ਇਕ ਵਜੇ ਮਾੜੀ-ਮੋਟੀ ਰੋਟੀ ਖਾਧੀ ਤੇ ਸੌਂ ਗਏ। ਦੂਜੇ ਦਿਨ 11 ਵਜੇ 4-4 ਬੰਦੇ ਕਾਰਾਂ ਵਿਚ ਬਿਠਾ ਕੇ ਉਸੇ ਜੰਗਲ ਵਿਚ ਭੇਜ ਦਿੱਤੇ। ਰਾਤ ਨੌਂ ਵਜੇ ਉਨਾਂ ਸਾਨੂੰ ਥੋੜੀ ਰੋਟੀ ਖਾਣ ਨੂੰ ਦਿੱਤੀ ਤੇ ਪਾਣੀ ਦੀਆਂ ਬੋਤਲਾਂ ਭਰ ਕੇ ਉਸ ਬੰਦੇ ਨੀਲ ਗਰੀਸ ਭੇਜਣ ਦੀ ਤਿਆਰੀ ਕਰ ਲਈ। ਉਹ ਰਸੂਲਪੂਰ ਦਾ ਧੀਰਾ ਏਜੰਟ ਸੀ। ਪੰਜ ਘੰਟੇ ਲਗਾਤਾਰ ਤੁਰਨ ਤੋਂ ਬਾਅਦ ਅਸੀਂ ਗਰ਼ੀਸ ਵਿਚ ਅੇਂਟਰ ਹੋ ਗਏ ਸੀ। ਰਾਤ ਦੇ ਢਾਈ ਵਜੇ ਦਾ ਟਾਈਮ ਸੀ, ਜਿਸ ਗੱਡੀ ਨੇ ਸਾਨੂੰ ਉਥੋਂ ਲੈ ਕੇ ਜਾਣਾ ਸੀ ਉਹ ਸਵੇਰੇ ਛੇ ਵਜੇ ਆਇਆ ਸੀ। ਉਸ ਮੇ ਕਿਹਾ ਕਿ ਹੁਣ ਦਿਨ ਹੋ ਗਿਆ ਹੈ, ਰਾਤ ਨੌਂ ਵਜੇ ਮੈਂ ਮੁੜ ਕੇ ਆਵਾਂਗਾ।ਸਾਨੂੰ ਸਾਰੁਆਂ ਨੂੰ ਉਸ ਜਗ੍ਹਾ ਦਿਨ ਕੱਟਣਾ ਪਿਆ। ਬਹੁਤ ਗਰਮੀ ਲੱਗ ਰਹੀ ਸੀ ਪਾਣੀ ਤਾਂ 12 ਵਜੇ ਤੱਕ ਮੁੱਕ ਗਿਆ।
ਸਾਡਾ ਏਜੰਟ ਬਿਮਾਰ ਹੋ ਗਿਆ ਸੀ ਉਸ ਨੇ ਸਾਡੇ ਨਾਲ ਕੋਈ ਮਾੜਾ ਸਲੂਕ ਨਹੀ ਕੀਤਾ ਸੀ। ਸਾਡੀ ਤਾਂ ਕਿਸਮਤ ਹੀ ਮਾੜੀ ਸੀ। ਉਸ ਤੋਂ ਬਾਅਦ ਸ਼ਾਮ ਹੋ ਗਈ ਪਰ ਗੱਡੀ ਨਹੀ ਆਈ। ਸਾਡੇ ਨਾਲ 12 ਵਜੇ ਬੰਗਲਾਦੇਸੀ ਵੀ ਸਨ ਉਹ ਇੰਨਾਂ ਦੁੱਖ ਨਹੀ ਕੱਟ ਸਕਦੇ ਸਨ। ਉਧਰ ਏਜੰਟ ਬਿਮਾਰ ਹੋ ਗਿਆ ਤੇ ਉਧਰ ਬੰਗਲਾਦੇਸੀ ਕਹਿੰਦੇ ਕਿ ਅਸੀ ਸੜਕ ਤੇ ਪੈਦਲ ਤੁਰ ਪੈਣਾ ਹੈ। ਉਹ ਸਾਰੀ ਬਾਰਡਰ ਵਾਲੀ ਜਗ੍ਹਾ ਸੀ। ਸੜਕ ਬਿਲਕੁਲ ਕੋਲ ਸੀ। ਧੀਰਾ ਰਸੂਲਪੁਰੀਆ ਏਜੰਟ ਕਹਿੰਦਾ ਕਿ ਤੁਸੀਂ ਸਾਰੇ ਇਥੋਂ ਚਾਰ ਕਿ.ਮੀ. ਪਿੱਛੇ ਚੱਲੋ। ਉਥੇ ਇਕ ਚਰਚ ਹੈ, ਉਥੇ ਦੋ ਬੰਦੇ ਹੋਣਗੇ ਉਹਨਾਂ ਤੋਂ ਮਦਦ ਮੰਗਦੇ ਹਾਂ। ਇਸ ਵਿਚ ਬਹੁਤ ਰਿੱਸਕ ਸੀ, ਜੇ ਉਹਮਾਂ ਮੇ ਪੁਲਸ ਨੂੰ ਫੋਨ ਕਰ ਦਿੱਤਾ ਤਾਂ ਸਾਰੇ ਫੱੜੇ ਜਾਵਾਂਗੇ। ਅਸੀਂ ਏਜੰਟ ਨੂੰ ਕਿਹਾ ਕਿ ਜੇ ਸਾਨੂੰ ਪਾਣੀ ਮਿਲ ਜਾਵੇ ਤਾਂ ਸਾਰਾ ਮਸਲਾ ਹੱਲ ਹੋ ਸਕਦਾ ਹੈ। ਤੁਸੀਂ ਸਾਨੂੰ ਦੱਸੋ ਪਾਣੀ ਕਿਥੋਂ ਮਿਲੂਗਾ? ਉਸ ਨੇ ਸਾਨੂੰ ਸਾਰਾ ਨਕਸ਼ਾ ਸਮਝਾਇਆ ਕਿ ਪਾਣੀ ਉਥੋਂ ਤਿੰਨ ਕਿਲੋਮੀਟਰ ਦੂਰ ਮਿਲੂਗਾ। ਅਸੀਂ ਚਾਰ ਜੱਣੇ 15-20 ਬੋਤਲਾਂ ਲੈ ਕੇ ਤੁਰ ਪਏ। ਸੜਕ ਦੇ ਦੋਵੇਂ ਪਾਸੇ ਬਹੁਤ ਡੂੰਘੀਆਂ ਖੱਡਾਂ ਸਨ। ਪਹਿਲਾਂ ਅਸੀਂ ਸੜਕ ਦੇ ਦੋਵੇਂ ਪਾਸੇ ਦੇਖਣਾ ਕਿ ਕੋਈ ਗੱਡੀ ਤਾਂ ਨਹੀ ਆਉਂਦੀ। ....ਫੇਰ ਅਸੀਂ ਸੜਕ ਤੇ ਪੂਰੀ ਸਪੀਡ ਨਾਲ ਤੁਰਨਾ ਕਿ ਕੋਈ ਗੱਡੀ ਨਾ ਆ ਜਾਵੇ। ਜੇਕਰ ਕੋਈ ਗੱਡੀ ਆ ਜਾਂਦੀ ਤਾਂ ਸੜਕ ਦੇ ਦੋਵੇਂ ਪਾਸੇ ਪਾਇਪਾਂ ਲਗੀਆਂ ਸਨ, ਉਹਨਾਂ ਨੂੰ ਫੱੜ ਕੇ ਹੇਠਾਂ ਉੱਤਰ ਜਾਂਦੇ। ਉਸ ਤੋਂ ਬਾਅਦ ਫੇਰ ਓਸੇ ਤਰਾਂ ਕਰਨਾਂ ਪੈਂਦਾ ਸੀ। ਉਸ ਤੋਂ ਬਾਅਦ ਇਕ ਰੱਸਤਾ ਆਇਆ। ਅਸੀਂ ਰਸਤੇ ਨੂੰ ਛੱਡ ਕੇ ਇਕ ਖੱਡ ਵਿਚ ਉੱਤਰ ਗਏ। ਰਾਤ ਦੇ 11 ਕੁ ਵਜੇ ਦਾ ਟਾਇਮ ਹੋਵੇਗਾ। ਸਾਨੂੰ ਪਿੱਛੇ ਦਾ ਵੀ ਫਿੱਕਰ ਸੀ ਕਿ ਸਾਨੂੰ ਕਿਤੇ ਛੱਡ ਕੇ ਹੀ ਨਾ ਚੱਲੇ ਜਾਣ ਕਿਉਂਕਿ ਉਸ ਸੜਕ ਉਤੇ ਪੰਜ ਮਿੰਟ ਤੋਂ ਜਿਆਦਾ ਗੱਡੀ ਨਹੀ ਰੁਕ ਸਕਦੀ ਸੀ। ਅਸੀਂ ਪਾਣੀ ਲੱਭਦੇ-ਲੱਭਦੇ ਕਾਫੀ ਦੂਰ ਚਲੇ ਗਏ। ਹਨੇਰਾ ਹੋਣ ਕਾਰਨ ਸਾਨੂੰ ਪਾਣੀ ਨਹੀ ਲੱਭਾ, ਤੇ ਪਿਆਸ ਕਾਰਨ ਸਾਡੇ ਬੁੱਲ ਸੁੱਕ ਗਏ। ਪਾਣੀ ਲੱਭਣਾ ਬਹੁਤ ਲਾਜਮ਼ੀ ਹੋ ਗਿਆ ਸੀ। ਫੇਰ...ਅਸੀਂ...ਨਿਰਾਸ਼ ਹੋ ਕੇ ਤੁਰ ਪਏ ਤਾਂ ਅਚਾਨਕ ਸਾਨੂੰ ਪਾਣੀ ਦੀ ਆਵਾਜ਼ ਸੁਣਾਈ ਦਿੱਤੀ। ਲਾਈਟਰ ਜਲਾ ਕੇ ਦੇਖੀਆ ਤਾਂ ਪਾਣੀ ਬੜਾ ਗੰਦਾ ਸੀ। ਅਸੀਂ ਪਿਆਸ ਨਾਲ ਵਿਆਕੁਲ ਸਾਂ। ਪਾਣੀ ਨੂੰ ਇਕ ਬੋਤਲ ਵਿਚ ਪਾ ਕੇ ਅਤੇ ਉਸ ਅੱਗੇ ਰੁਮਾਲ ਰੱਖ ਕੇ ਉਸ ਨਾਲ ਮਾੜੇ-ਮਾੜੇ ਬੁੱਲ ਗਿੱਲੇ ਕਿੱਤੇ। ਉਸ ਪਾਣੀ ਵਿਚ ਅਸੀਂ ਆਪ ਦੇਖਿਆ ਕੀੜੇ ਚੱਲ ਰਹੇ ਸਨ। ਫਿਰ ਅਸੀਂ ਉਥੋਂ ਵਾਪਸ ਜਾਣ ਲਗੇ ਤਾਂ ਰਸਤਾ ਭੁੱਲ ਗਏ, ਫਿਰ ਲੱਭਦੇ-ਲੱਭਦੇ ਸੜਕ ਵੱਲ ਨੂੰ ਤੁੱਰੇ ਤਾਂ ਰਸਤਾ ਲੱਭ ਗਿਆ, ਤੇ ਅਸੀਂ ਦੌੜ-ਦੌੜ ਕੇ ਉਥੇ ਪੁੱਜੇ। ਫੇਰ ਧੀਰੇ ਏਜੰਟ ਨੂੰ ਨਾਲ ਲੈ ਕੇ ਗਏ ਤਾਂ ਸਾਨੂੰ ਕਿਤੇ ਪਾਣੀ ਮਿਲ ਗਿਆ ਤੇ ਅਸੀ ਜੀਅ ਭੱਰ ਕੇ ਪਾਣੀ ਪੀਤਾ। ਏਜੰਟ ਵੀ ਕੁਝ ਠੀਕ ਹੋ ਗਿਆ ਸੀ। ਉਸ ਨੇ ਕਿਹਾ ਕਿ ਹੁਣ ਗੱਡੀ ਨਹੀ ਆਉਣੀ ਅਸੀ ਸਾਰੇ ਥੱਲੇ ਚਲੱਦੇ ਹਾਂ ਖੱਡ ਵਿਚ। ਤੁਸੀਂ ਸਾਰੇ ਜਣੇ ਇਥੇ ਹੀ ਰਿਹੋ, ਮੈਂ ਪਿੱਛੇ ਨੂੰ ਵਾਪਸ ਜਾਂਦਾ। ਮੈਂ ਉਥੋਂ ਗੱਡੀ ਦਾ ਇੰਤਜ਼ਾਮ ਕਰਕੇ ਆਵਾਂਗਾ, ਪਰਸੋਂ ਰਾਤ ਨੂੰ ਵਾਪਸ ਪੁਜੂੰਗਾ। ਅਸੀਂ ਸਾਰੇ ਜਣੇ ਪੰਜ ਵਜੇ  ਉਸ ਜਗ੍ਹਾ ਚੱਲੇ ਗਏ, ਇਸ ਕਰਕੇ ਕਿ ਉਥੇ ਪਾਣੀ ਹੈ, ਪੀ ਕੇ ਟਾਇਮ ਪਾਸ ਹੋ ਜਾਵੇਗਾ। ਉੇਰ ਅਸੀਂ ਸਾਰਾ ਦਿਨ ਉਥੇ ਬੈਠੇ ਰਹੇ। ਸਾਰੇ ਜਣੇ ਭੁੱਖ ਨਾਲ ਬਹੁਤ ਤੰਗ ਸਨ। ਅਸੀਂ ਥੋੜ੍ਹੇ ਜਿਹੇ ਬੇਰ ਤੋੜ ਕੇ ਲਿਆਂਦੇ 'ਤੇ ਸਭ ਨੂੰ ਦਿਤੇ। ਸ਼ਾਮ ਨੂੰ ਅੱਠ 'ਕੁ ਵਜੇ ਅਸਾਂ ਫੇਰ ਤਿੰਨ ਜਣੇ ਜੰਗਲ ਵੱਲ ਨੂੰ ਤੁੱਰ ਪਏ, ਕਿ ਕਿਤੋਂ ਕੁਝ ਖਾਣ ਨੂੰ ਮਿਲ ਜਾਵੇ। ਫੇਰ ਸਾਨੂੰ ਬਾਦਾਮਾਂ ਦਾ ਵੱਡਾ ਸਾਰਾ ਬਾਗ਼ ਮਿਲਿਆ। ਤੇ ਅਸੀਂ ਉਥੋਂ ਚਾਲੀ-ਪੰਜਾਹ ਕਿਲੋ ਬਾਦਾਮ਼ ਤੋੜ ਕੇ ਲੈ ਆਏ ਤੇ ਸਾਰਿਆਂ ਨੂੰ ਦਿੱਤੇ। ਉਸ ਤੋਂ ਬਾਅਦ ਅਸੀਂ ਏਜੰਟ ਨੂੰ ਪਿਛਾਂਹ ਤੋਰਿਆ। ਉਸ ਨੂੰ ਇਕ ਕਿ.ਮੀ. ਦੂਰ ਤਕ ਛੱਡ ਕੇ ਆਏ ਤੇ ਕਿਹਾ ਕਿ ਕੱਲ ਸ਼ਾਮ ਤੱਕ ਵਾਪਸ ਆ ਜਾਈਂ। ਕਿਉਂਕਿ ਬੰਗਾਲੀਆਂ ਨੇ ਚਿਤਾਰਿਆ ਹੋਇਆ ਸੀ ਕਿ ਜੇ ਨਾ ਆਇਆ ਤਾਂ ਅਸਾਂ ਸੜਕ ਤੇ ਤੁੱਰ ਜਾਣਾ ਹੈ, ਤੇ ਪੁਲੀਸ ਨੂੰ ਦੱਸ ਦੇਣਾ ਹੈ ਕਿ ਅਸੀਂ ਐਨੇ ਬੰਦੇ ਹਾਂ। ਅਸੀਂ ਬਾਅਦ ਵਿਚ ਬਾਗ਼ ਦਾ ਇਕ ਗੇੜ੍ਹਾ ਲਾਇਆ ਤੇ ਕੁਝ ਬਾਦਾਮ ਹੋਰ ਲੈ ਕੇ ਆਏ। ਅਸੀਂ ਕਿਸੇ ਨੂੰ ਵੀ ਭੁੱਖਾ ਨਹੀ ਰਹਿਣ ਦਿੱਤਾ। ਅਸੀਂ ਚਾਰ ਜਣੇ ਸੀ ਬਦਾਮ ਲਿਆਉਣ ਵਾਲੇ। ਉਥੋਂ ਥੋੜੀ ਦੂਰ ਇਕ ਛੋਟਾ ਜਿਹਾ ਪਿੰਡ ਸੀ। ਅਸੀਂ ਸੋਚਿਆ ਕੇ ਉਥੋਂ ਕੁਝ ਖਰੀਦ ਕੇ ਲਿਆਂਦੇ ਆਂ ਪਰ ਪਿੰਡ ਤਾਂਈ ਪਹੁੰਚਣਾ ਮੁਸ਼ਕਲ ਸੀ ਤੇ ਫੱੜੇ ਜਾਣ ਦਾ ਵੀ ਡ਼ਰ ਸੀ। ਅਸੀਂ ਦੁਪਹਿਰ ਨੂੰ ਬਦਾਮ ਲੈ ਕੇ ਆਏ ਤੇ ਸ਼ਾਮ ਨੂੰ ਵੀ ਦੋ ਗੇੜੇ ਲਾਏ। ਫੇਰ ਦੂਜੇ ਦਿਨ ਏਜੰਟ ਆਇਆ ਸ਼ਾਮ ਨੂੰ 12 ਵਜੇ ਅਸੀਂ ਉੇਰ ਉਸੇ ਸੜਕ ਤੇ ਜਾ ਕੇ ਬੈਠੇ। ਫੇਰ ਦੋ ਨਜੇ ਗੱਡੀ ਆਈ ਤਾਂ ਅਸੀਂ ਸਾਰੇ ਜਣੇ ਬੈਠ ਕੇ ਇਥੇ ਪਹੁੰਚੇ। ਤਕਰੀਬਨ ਪੰਜ ਘੰਟੇ ਲਗੇ ਇਥੇ ਪਹੁੰਚਣ ਨੂੰ। ਮੇਰਾ ਇਥੇ ਕੀਪੇ ਤੋਂ ਸਿਵਾ ਕੋਈ ਨਹੀ ਸੀ। ਇਸੇ ਕਰਕੇ ਮੈਨੂੰ ਕੀਪੇ ਕੋਲ ਜਾਣਾ ਪਿਆ। ਮੈਂ ਤਾਂ ਐਵੇ ਇੰਗਲੈਂਡ ਜਾਣ ਦਾ ਲਾਲਚ ਕਰ ਬੈਠਾ। ਇੰਗਲੈਂਡ ਜਾਣ ਦਾ ਲਾਲਚ ਨਾ ਕਰਦਾ ਤਾਂ ਫੜਿਆ ਨਹੀ ਜਾਂਦਾ। ਇਥੇ ਗਰੀਸ ਵਿਚ ਹੀ ਲੁੱਕ-ਛਿੱਪ ਕੇ ਕੰਮ ਕਰ ਲੈਣਾ ਸੀ, ਜਦ ਕਦੇ ਕਾਗਜ ਖੁੱਲਦੇ ਤਾਂ ਪੱਕੇ ਹੋਣ ਲਈ ਭੱਰ ਦੇਣੇ ਸੀ। ਬਾਕੀ ਤੁਹਾਨੂੰ ਇਸ ਤੋਂ ਬਾਅਦ ਦਾ ਸਭ ਪਤਾ ਹੀ ਹੈ। ਇਹ ਜੋ ਕੁੱਝ ਲਿਖਿਆ ਹੈ, ਬਹੁਤ ਸ਼ੋਰਟ-ਕੱਟ ਲਿਖਿਆ ਹੈ। ਇਹ ਵੀ ਤਾਂ ਲਿਖਿਆ ਹੈ ਕਿਉਂਕਿ ਸਾਡੇ ਵਿਚੋਂ ਇਕ ਬੰਦੇ ਦੀ ਸਿਹਤ ਖ਼ਰਾਬ ਹੋ ਚੁੱਕੀ ਹੈ। ਉਸ ਨੇ ਆਪਣੀ ਟਿੱਕਟ ਮੰਗਵਾਈ ਹੈ। ਕੀਪਾ ਆਪਣਾ ਹੋ ਕੇ ਬੇਗ਼ਾਨਾ ਨਿਕਲਿਆ ਤੇ ਇਹ ਬੇਗ਼ਾਨਾ ਹੋ ਕੇ ਆਪਣਾ ਬਣ ਗਿਆ। ਇਹ ਬੰਦਾ ਮੇਰੇ ਲਈ ਰੱਬ ਬਣ ਕੇ ਬਹੁੜਿਆ। ਅੱਜ ਤਕ ਮੇਰਾ ਖਰਚਾ ਇਸ ਨੇ ਹੀ ਦਿੱਤਾ। ਜੋ ਵੀ ਚੀਜ ਆਪਣੇ ਲਈ ਇਸ ਨੇ ਮੰਗਵਾਈ ਉਹ ਇਸ ਨੇ ਮੈਨੂੰ ਵੀ ਲੈ ਕੇ ਦਿੱਤੀ। ਇਹ ਕਹਿੰਦਾ ਸੀ ਕਿ ਮੈਂ ਤੇਰੇ ਘਰ ਜਾਵਾਂਗਾ ਤੂੰ ਮੈਨੂੰ ਕੁਝ ਲਿਖ ਕੇ ਦੇ ਦੇਵੀਂ ਮੈਂ ਤੇਰੇ ਘਰ ਦੇ ਆਵਾਂਗਾ। ਅਜੇ ਤੱਕ ਸਾਨੂੰ ਕੁਝ ਵੀ ਨਹੀ ਪਤਾ ਕਿ ਸਾਡਾ ਕੀ ਬਣਨਾ ਹੈ। ਮੇਰਾ ਤੁਸੀਂ ਕੋਈ ਫ਼ਿਕਰ ਨਹੀ ਕਰਨਾ। ਜੇਕਰ ਮੇਰਾ ਕੋਈ ਦਾਣਾ ਪਾਣੀ ਲਿਖਿਆ ਤਾਂ ਉਹ ਖਾਣਾ ਹੀ ਪੈਣਾ ਹੈ। ਚਾਹੇ ਰੋ ਕੇ ਖਾਈਏ ਚਾਹੇ ਹੱਸ ਕੇ ਖਾਈਏ। ਮੇਰੀ ਕਿਸਮਤ ਵਿਚ ਇਹੋ ਕੁਝ ਸੀ। ਆਪਣੀ ਮੰਜਿਲ ਤੱਕ ਨਹੀ ਪਹੁੰਚ ਸਕਿਆ। ਜੇੱਕਰ ਇਨ੍ਹਾਂ ਨੇ ਇਥੇ ਛੱਡ ਦੇਣਾ ਹੈ ਤਾਂ ਜਰੂਰ ਮੰਜਿਲ ਮਿਲ ਜਾਵੇਗੀ। ਜੇ ਨਹੀ ਛਡਿਆ ਤਾਂ ਇਹਨਾਂ ਨੇ ਵਾਪਸ ਹੀ ਭੇੱਜਣਾ ਹੈ। ਇਹ ਇਹਨਾਂ ਦੀ ਮਰਜੀ ਹੈ ਕਦੋਂ ਭੇਜਣ।
ਮੇਰੇ ਵਲੋਂ ਸਾਰਿਆਂ ਨੂੰ ਇਕ ਵਾਰ ਫਿਰ ਸਤਿ ਸ੍ਰੀ ਅਕਾਲ।
 

0 Comments:

Post a Comment

Subscribe to Post Comments [Atom]

<< Home