ਸ਼ਰਾਬ ਪੀਣਾ । ਬੈਵਕੁਫੀ
ਤੈਨੂੰ ਸੁਣਿਆ ਨੀਂ ...ਮੈਂ ਕਦੋਂ ਦਾ ਗਿਲਾਸ ਮੰਗ ਰਿਹਾ ਹਾਂ ਤੇ ਤੂੰ ਕੰਨਾਂ ਦੇ ਵਿਚ ਰੂੰ ਦੇ ਕੇ ਪਈ ਹੋਈ ਹੈ। ਤੈਨੂੰ ਕਿੰਨੀ ਵਾਰ ਕਿਹਾ ਏ, ਕਿ ਜਦੋਂ ਮੈਂ ਆਂਵਾਂ ਗਿਲਾਸ ਕੇ ਸਲਾਦ ਮੇਰੇ ਮੇਜ ਤੇ ਪਿਆ ਹੋਣਾ ਚਾਹੀਦਾ ਹੈ। ਪਰ ਨਾਲਾਇਕ ਜਿਹੀ ..... ਤੈਂਨੂੰ ਕੋਈ ਅਸਰ ਨਹੀ। ਕਿੱਦਾਂ ਫਿੱਟੀ ਪਈ ਏਂ ਖਾ-ਖਾ ਕੇ, ਗੰਦੇ ਖਾਨਦਾਨ ਦੀ.....। ਇਹ ਕੁਝ ਬੋਲਦੇ ਹੋਇਆ ਰਮੇਸ਼ ਨੇ ਬੋਤਲ ਦਾ ਡੱਟ ਖੋਲਿਆ।
ਉਸ ਦੀ ਪਤਨੀ ਰੂਪਾ ਨੇ ਗਲਾਸ, ਸਲਾਦ ਤੇ ਨਮਕੀਨ ਅੱਗੇ ਲਿਆ ਧਰਿਆ ਤੇ ਕਿਹਾ ਕੁਝ ਤਾਂ ਸਰਮ ਕਰੋ ਚੰਦਰ ਦੇ ਬਾਪੂ। ਕੁੜੀ ਜਵਾਨ ਹੋ ਗਈ ਹੈ, ਬਾਰ੍ਹਵੀਂ ਤੋਂ ਬਾਅਦ ਇਸ ਨੂਮ ਕਾਲਜ਼ ਦਾਖਿਲ ਕਰਵਾਉਣਾ ਹੈ। ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਇਸ ਚੰਦਰੀ ਸ਼ਰਾਬ ਨੂੰ ਛੱਡ ਦਿਉ। ਪਰ ਤੁਸਾਂ ਤਾਂ ਕੰਨ ਤੇ ਜੂੰ ਨਹੀ ਸਰਕਦੀ, ਪਤਾ ਨਹੀ ਰੱਬ ਮੈਥੋਂ ਕਿਹੜੇ ਇਮਤਿਹਾਨ ਲੈ ਰਿਹਾ ਹੈ। ਹੋਰ ਦੋ ਸਾਲਾਂ ਬਾਅਦ ਕੁੜੀ ਦੇ ਹੱਥ ਪੀਲੇ ਕਰਨ ਲਈ ਵੀ ਮੁੰਡਾ ਲੱਭਣਾ ਪੈਣਾ ਏ, ਜੇ ਇਸੇ ਪੀਂਦੇ ਰਹੇ ਤਾਂ ਕਿਸੇ ਨੇ ਵੀ ਧੀ ਦਾ ਸਾਕ ਨਹੀ ਲੈਣਾ। ਹੁਣ ਤਾਂ ਛੱਡ ਦਿਉ ਇਸ ਕਲਮੁਹੀ ਸ਼ਰਾਬ ਨੂੰ।
ਚੱਲ ਹੁਣ ਚੁੱਪ ਕਰ ਤੇ ਆਪਣਾ ਕੰਮ ਕਰ ਜਾ। ਮੈਂ ਤੇਰੀ ਬੱਕ-ਬੱਕ ਸੁਣਨ ਲਈ ਨਹੀ ਬੁਲਾਇਆ। ਜਾਹ ਐਥੋਂ, ਮੈਨੂੰ ਸਰੂਰ ਬਣਾਉਣ ਦੇ ....
ਅੱਗ ਲਗੇ ਤੁਹਾਡੇ ਸਰੂਰ ਨੂੰ.......
ਜਾਂਦੀ ਅ ਕੇ ਨਹੀ..........।
ਮੈਂ ਨਹੀ ਜਾਣਾ, ਮੈਂ ਤੁਹਾਡੇ ਨਾਲ ਗੱਲ ਕਰਨੀ ਏ।
ਜੋ ਕਹਿਣਾ ਛੇਤੀ ਦਸ .....
ਚੰਦਰ ਨੂੰ ਜੇ.ਬੀ.ਟੀ ਵਿਚ ਦਾਖਲਾ ਕਰਵਾਉਣਾ ਹੈ। ਉਸ ਨੇ 12ਵੀ ਵਿਚ 75 ਫੀਸਦੀ ਨੰਬਰ ਲਏ ਹਨ। ਉਸ ਦੀ ਅਧਿਆਪਿਕਾ ਕਹਿੰਦੀ ਸੀ ਕੁੜੀ ਨੂੰ ਜੇਬੀਟੀ ਵਿਚ ਦਾਖਲਾ ਕਰਵਾ ਦਿਉ। ਇਸ ਦਾ ਸਰਕਾਰੀ ਕਾਲਜ ਵਿਚ ਨੰਬਰ ਪੈ ਜਾਵੇਗਾ ਤੇ ਫਿਰ ਸਰਕਾਰੀ ਨੌਕਰੀ ਮਿਲ ਜਾਵੇਗੀ, ਆਪਾਂ ਕੁੜੀ ਨੂੰ ਅੱਗੇ ਪੜਾਉਣਾ ਹੈ।
ਕੁਝ ਨਹੀ ਕਰਵਾਉਣਾ, ਬਿਠਾ ਦੇ, ਰੋਟੀ ਟੁੱਕ ਸਿਖਾ ਤੇ ਫਿਰ ਉਸ ਦਾ ਵਿਆਹ ਕਰ ਦੇਵਾਂਗੇ। ਆਪੇ ਅਗਲੇ ਘਰ ਜਾ ਕੇ ਭਾਂਵੇ ਪੜੇ, ਭਾਂਵੇ ਰੋਟੀਆਂ ਪਕਾਏ, ਸਾਨੂੰ ਕੀ। ਨਾਸ ਇਸ ਦੀ ਕਮਾਈ ਕਿਹੜੀ ਸਾਨੂੰ ਮਿਲਣਾ ਏ। ਬਸ ਰਹਿਣ ਦੇ ਉਸ ਨੂੰ ਘਰ ਹੀ, ਨਾਲੇ ਅੱਜਕਲ੍ਹ ਜਮੀਨ ਦੇ ਕੰਮਾਂ ਵਿਚ ਮੰਦੀ ਏ, ਸੌਦੇ ਨਹੀ ਵਿੱਕ ਰਹੇ, ਜਾਹ ਤੂੰ ਹੁਣ ਮੇਰੇ ਵਾਸਤੇ ਰੋਟੀ ਬਣਾਂ। ਪਹਿਲਾਂ ਮੇਰੀ ਗੱਲ ਸੁਣ ਲਓ, ਮੈਂ ਕਿਹਾ ਕੁੜੀ ਨੂੰ ਅੱਗੇ ਪੜਾਉਣਾ ਏ ਨਾਲੇ ਤੁਸਾਂ ਜਿਹੜੀ ਆਹ ਹਰ ਰੋਜ ਸ਼ਰਾਬ ਪੀਂਦੇ ਹੋ। ਇਹ ਕਿਹੜੀ ਮੁਫ਼ਤ ਆਉਂਦੀ ਏ। ਇਹ ਪੀਣੀ ਛੱਡ ਦਿਉ, ਕੁੜੀ ਦੀ ਪੜਾਈ ਜੋਗੇ ਪੈਸੇ ਆਪੇ ਬਣ ਜਾਣਗੇ। ਜਾ ਜਾ ਐਂਵੈਂ ਨਾ ਮੂਡ ਖਰਾਬ ਕਰ ਮੈਂ ਤੇਨੂੰ ਕਹਿ ਦਿੱਤਾ ਨਾ ਕਿ ਮੈਂ ਨਹੀ ਪੜਾਉਣੀ ਕੁੜੀ....ਬੱਸ ਹੁਣ ਇਸ ਸੰਬੰਧ ਵਿਚ ਕੋਈ ਗੱਲ ਨਹੀ ਹੋਵੇਗੀ।
ਦੁੱਜੇ ਪਾਸੇ ਚੰਦਰ ਮਾਂ ਬਾਪ ਦੀ ਸਾਰੀ ਗੱਲ ਸੁਣ ਰਹੀ ਸੀ। ਉਸ ਦੀ ਮੰਮੀ ਨੇ ਉਸ ਨੂੰ ਪਰਦੇ ਉਹਲੇ ਸਾਰੀ ਗੱਲ਼ ਸੁਣਦਿਆਂ ਦੇਖ ਲਿਆ ਸੀ। ਉਹ ਮੁੰਹ ਅੱਖਾਂ ਸਾਫ ਕਰ ਕੇ ਚੰਦਰ ਕੋਲ ਗਈ ਅਤੇ ਗਲਵਕੜੀ ਪਾ ਕੇ ਉਸ ਨੂੰ ਭਰੋਸਾ ਦੁਆਇਆ ਕਿ ਉਸ ਦੀ ਮਾਂ ਉਸ ਨੂੰ ਅਗੇ ਜਰੂਰ ਪੜਾਵੇਗੀ। ਪਰ ਚੰਦਰ ਖਾਮੋਸ਼ ਸੀ। ਉਹ ਵੀ ਆਪਣੇ ਪਿਤਾ ਰਮੇਸ਼ ਦੇ ਇਸ ਵਿਵਹਾਰ ਤੋਂ ਦੁੱਖੀ ਸੀ। ਉਹ ਵੀ ਚਾਹੁੰਦੀ ਸੀ ਕਿ ਉਸ ਦੇ ਪਿਤਾ ਸ਼ਰਾਬ ਛੱਡ ਦੇਣ,ਪਰ ਉਸ ਨੂੰ ਕੋਈ ਰਾਹ ਨਹੀ ਸੀ ਦਿਸ ਰਿਹਾ। ਉਸ ਨੇ ਪਰਮਾਤਮਾ ਅਗੇ ਅਰਜੋਈ ਕੀਤੀ ਕਿ ਉਸ ਕੋਈ ਤਰੀਕਾ ਦਸੇ, ਜਿਸ ਨਾਲ ਉਹ ਆਪਣੇ ਪਿਤਾ ਦੀ ਸ਼ਰਾਬ ਛੁੱਡਾ ਸਕੇ। ਇਸ ਤਰਾਂ ਸੋਚਦੀ ਉਹ ਸੌ ਗਈ, ਜਦੋਂ ਉਠੀ, ਤਾਂ ਉਸ ਨੂੰ ਰਾਹ ਲੱਭ ਗਿਆ ਸੀ। ਉਸ ਨੇ ਅੱਜ ਉਸ ਤਰਕੀਬ 'ਤੇ ਕੰਮ ਕਰਨ ਦੀ ਸੋਚੀ। ਜਦੋਂ ਸ਼ਾਮ ਨੂੰ ਚੰਦਰ ਦੇ ਪਿਤਾ ਰਮੇਸ਼ ਘਰ ਆਇਆ ਤਾਂ ਚੰਦਰ ਨੇ ਗਿਲਾਸ਼ ਅਤੇ ਸਲਾਦ ਮੇਜ਼ ਉਤੇ ਰੱਖ ਦਿਤੇ ਸਨ, ਚੰਦਰ ਵੀ ਆਪਣੇ ਪਿਉ ਦੇ ਬੈਠਦੇ ਹੀ ਪਿਉ ਕੋਲ਼ ਆ ਕੇ ਬੈਠ ਗਈ, ਤੇ ਗਲਾਸ਼ ਵਿਚ ਸਰਾਬ ਪਾਉਣ ਲਗੀ। ਇਹ ਵੇਖ ਕੇ ਰਮੇਸ਼ ਹੱਕਾ-ਬੱਕਾ ਰਹਿ ਗਿਆ, ਉਸ ਨੇ ਚੰਦਰ ਨੂੰ ਪੁੱਛਿਆ ਤੂੰ ਇਹ ਕੀ ਕਰ ਰਹਿ ਏਂ ਤੇ ਤੂੰ ਸ਼ਰਾਬ ਕਿਉਂ ਪਾ ਰਹੀ ਏਂ। ਕੁੜੀਆਂ ਇਹੋ ਜਿਹੇ ਕੰਮ ਨਹੀ ਕਰਦੀਆਂ। ਚੰਦਰ ਨੇ ਅਣਸੁਣਾ ਕਰ ਦਿੱਤਾ ਤੇ ਆਪਣੇ ਪਾਸੇ ਵਾਲੇ ਰੱਖੀ ਗਲਾਸ ਵਿਚ ਵੀ ਸ਼ਰਾਬ ਪਾਉਣੀ ਸ਼ੁਰੂ ਕਰ ਦਿੱਤੀ। ਰਮੇਸ਼ ਨੇ ਜੋਰ ਨਾਲ ਗੁੱਸੇ ਵਿਚ ਕਿਹਾ ਕਿ ਇਹ ਕੀ ਹੋ ਰਿਹਾ ਹੈ। ਚੰਦਰ ਬੋਲੀ ਪਾਪਾ ਤੁਸੀ ਕਹਿੰਦੇ ਹੋ ਨਾ ਕਿ ਸ਼ਰਾਬ ਪੀਣ ਨਾਲ ਸ਼ਰੂਰ ਜਿਹਾ ਆਉਂਦਾ ਹੈ। ਅੱਜ ਮੈਂ ਵੀ ਤੁਹਾਡੇ ਨਾਲ ਕੰਪਨੀ ਕਰਨੀ ਹੈ ਮੈਂ ਵੀ ਤਾਂ ਵੇਖਾਂ ਮੇਰੇ ਚੰਗੇ ਪਾਪਾ ਨੂੰ ਸਰੂਰ ਆਉਣਦਾ ਹੈ ਤਾਂ ਮੈਂ ਵੀ ਪਾਪਾ ਨਾਲ ਮਿਲ ਕੇ ਸਰੂਰ ਬਣਾਵਾਗੀ। ਮੰਮਾਂ ਤਾਂ ਏਂਵੇਂ ਹੀ ਲੜਦੀ ਰਹਿੰਦੀ ਹੈ, ਉਸ ਨੂੰ ਕੀ ਪਤਾ ਸਰੂਰ ਕੀ ਹੁੰਦਾ ਹੈ। ਮੁਡ ਕਿਵੇਂ ਠੀਕ ਰਹਿੰਦਾ ਹੈ, ਉਸ ਨੂੰ ਤਾਂ ਬੱਸ ਤੁਹਾਡੀ ਇਸ ਸੋਮਰਸ ਤੋਂ ਏਲਰਜੀ ਏ। ਉਸ ਨੂੰ ਕੀ ਪਤਾ ਇਸ ਸੋਮਰਸ ਨੂੰ ਦੇਵਤੇ ਵੀ ਪੀਂਦੇ ਸੀ। ਹਾਂ ਪਾਪਾ ਉਹ ਕਿਵੇਂ ਸੀ ਸਟੋਰੀ ਮੈਂ ਭੁੱਲ ਗਈ। ਜਦੋਂ ਸਮੁੰਦਰ ਮੰਥਨ ਤੋਂ ਬਾਅਦ ਦੇਵਤਿਆਂ ਨੇ ਅਤੇ ਰਾਖਸਾਂ ਨੇ 14 ਰਤਨ ਕਢਦੇ ਸਮੇਂ ਇਹ ਸੋਮਰਸ ਕੱਢਿਆ ਸੀ।
ਇਹ ਗੱਲਾਂ ਸੁਣ ਰਮੇਸ਼ ਪਾਣੀ-ਪਾਣੀ ਹੋ ਗਿਆ, ਉਸ ਨੂੰ ਸਮਝ ਨਹੀ ਆ ਰਹੀ ਕਿ ਇਹ ਕੀ ਭਾਣਾ ਵਰਤ ਰਿਹਾ ਏ, ਉਸ ਨੂੰ ਕੋਈ ਗੱਲ ਨਹੀ ਸੀ ਸੂਝ ਰਹੀ, ਉਹ ਚੰਦਰ ਨਾਲ ਅੱਖ ਨਹੀ ਸੀ ਮਿਲਾ ਰਿਹਾ। ਚੰਦਰ ਨੇ ਸੋਚਿਆ ਹੁਣ ਲੋਹਾ ਗਰਮ ਹੈ ਉਸ ਨੂੰ ਹੋਰ ਟਕੋਰਨਾ ਚਾਹੀਦਾ ਹੈ। ਉਸ ਨੇ ਸ਼ਰਾਬ ਦਾ ਗਿਲਾਸ ਚੁਕਿਆ ਤੇ ਆਪਣਾ ਪਾਪਾ ਨੂੰ ਹੱਥ ਵਿਚ ਦਿਤਾ, ਤੇ ਆਪ ਆਪਣਾ ਗਿਲਾਸ ਚੁੱਕਿਆ ਤੇ ਪਾਪਾ ਨੂੰ ਸੰਬੋਧਿਤ ਹੋਏ ਕਿਹਾ ..ਪਾਪਾ ਚਿਅਰਸ,,,,,ਜਿਵਾਂ ਹੀ ਚੰਦਰ ਨੇ ਗਿਲਾਸ ਮੁੰਹ ਨੂੰ ਲਾਇਆ ਜ਼ੋਰ ਦੀ ਤੜਾਕ ਦੀ ਆਵਾਜ਼ ਆਈ ਸ਼ਰਾਬ ਦੀ ਬੋਤਲ ਟੁੱਟ ਗਈ ਸੀ ਤੇ ਸਾਰੀ ਸ਼ਰਾਬ ਕਮਰੇ ਵਿਚ ਖਿੱਲਰ ਗਈ ਸੀ। ਉਸ ਦੇ ਪਿਉ ਨੇ ਫੁਰਤੀ ਨਾਲ ਚੰਦਰ ਦੇ ਹੱਥ ਤੋਂ ਸ਼ਰਾਬ ਦਾ ਗਿਲਾਸ ਫੜਿਆ ਤੇ ਜ਼ਮੀਨ 'ਤੇ ਮਾਰਿਆ ਤੇ ਆਪਣਾ ਗਲਾਸ਼ ਵੀ ਭੰਨ ਦਿੱਤਾ।
ਰਮੇਸ਼ ਉੱਠ ਕੇ ਆਪਣੇ ਕਮਰੇ ਵਿਚ ਚੱਲਾ ਗਿਆ। ਚੰਦਰ ਨੇ ਮਨੋ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਸਾਰੀ ਸਫਾਈ ਕਰਕੇ ਕਮਰੇ ਵਿਚ ਸੌਂ ਗਈ। ਅਗਲੀ ਸ਼ਵੇਰ ਰਮੇਸ਼ ਚੰਦਰ ਦੇ ਉੱਠਣ ਤੋਂ ਪਹਿਲਾਂ ਹੀ ਤਿਆਰ ਸੀ, ਉਸ ਨੇ ਚੰਦਰ ਨੂੰ ਆਵਾਜ਼ ਲਾਈ, ਉਠ ਚੰਦਰ ਬੇਟੇ ਚੱਲ ਤੇਰੀ ਮੰਮੀ ਕਹਿੰਦੀ ਸੀ, ਤੈਨੂੰ ਕਾਲਜ ਦਾਖਲ ਕਰਵਾਉਣਾਂ ਹੈ। ਚਲ ਬੇਟੀ ਤਿਆਰ ਹੋ ਮੈਂ ਤੇਰੇ ਨਾਲ ਕਾਲਜ ਜਾਂਦਾ ਹਾਂ, ਫਿਰ ਮੈਂ ਕੰਮ ਤੇ ਜਾਵਾਂਗਾ ਤੇ ਹੁਣ ਮੈਂ ਸ਼ਰਾਬ ਪੀਣਾ ਛੱਡ ਦਿੱਤਾ ਹੈ।
ਹੁਣ ਤਾਂ ਖੁਸ਼ ਹੈ ਮੇਰੇ ਬੇਟੇ। ਚੰਦਰ ਤੇ ਰੂਪਾ ਕੋਲੋਂ ਇਹ ਖ਼ੁਸੀ ਸੰਭਾਲੀ ਨਹੀ ਸੀ ਜਾ ਰਹੀ।
ਧੰਨਵਾਦ ।

0 Comments:
Post a Comment
Subscribe to Post Comments [Atom]
<< Home